ਇਸ ਗੁਰੂਘਰ ਚ’ ਗੂੰਗੇ ਵੀ ਲੱਗ ਜਾਂਦੇ ਹਨ ਬੋਲਣ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਗੁਰੂਦੁਆਰਾ ਪੰਜਖੋੜਾ ਸਾਹਿਬ ਦੇ ਦਰਸ਼ਨ ਦੀਦਾਰੇ ਕਰੋ ਜੀ ।ਇਹ ਅਸਥਾਨ ਅੱਠਵੀਂ ਪਾਤਸ਼ਾਹੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਹੈ।। ਗੁਰੂ ਹਰ ਕ੍ਰਿਸ਼ਨ ਦਾ ਜਨਮ ਗੁਰੂ ਹਰ ਰਾਇ ਸਾਹਿਬ ਤੇ ਮਾਤਾ ਕਿਸ਼ਨ ਕੌਰ ਦੇ ਗ੍ਰਹਿ ਵਿਖੇ 7 ਜੁਲਾਈ 1656 ਵਿਚ ਹੋਇਆ 1 ਗੁਰੂ ਹਰ ਰਾਇ ਸਾਹਿਬ ਦੇ ਦੋ ਪੁਤਰ ਸਨ , ਰਾਮ ਰਾਇ ਤੇ ਹਰ ਕ੍ਰਿਸ਼ਨ 1 ਸੰਗਤਾ ਦਾ ਪਿਆਰ ਤੇ ਸਤਕਾਰ ਗੁਰੂ ਹਰ ਰਾਇ ਸਾਹਿਬ ਨਾਲ ਤੇ ਗੁਰੂ ਹਰ ਰਾਇ ਸਾਹਿਬ ਦਾ ਸੰਗਤ ਨਾਲ , ਕਥਾ ਕੀਰਤਨ , ਗੁਰਬਾਣੀ ਤੇ ਸਿਮਰਨ ਦੋਨੋ ਸਾਹਿਬਜ਼ਾਦਿਆਂ ਤੇ ਅਮਿਟ ਪ੍ਰਭਾਵ ਛੋੜ ਗਿਆ।
ਗੁਰੂ ਹਰਿ ਰਾਏ ਸਾਹਿਬ ਦਾ ਪਿਆਰ ਕੇਵਲ ਸਿਖ ਨਾਲ ਨਹੀਂ ਸੀ,ਬਲਕਿ ਹਰ ਕੋਮ, ਤੇ ,ਬੰਦੇ ਨਾਲ ਬਿਨਾ ਕਿਸੀ ਊਚ-ਨੀਚ, ਗਰੀਬ-ਅਮੀਰ ਦਾ ਫਰਕ ਕਰੇ 1 ਓਹ ਸਰਬ ਸਾਂਝੀਵਾਲਤਾ ਦੇ ਪ੍ਰਤੀਕ ,ਦੀਨ- ਦੁਖੀ ਦੀ ਸਾਰ ਤੇ ਸੇਵਾ ਕਰਨੇ ਵਾਲੇ ਪਰਉਪਕਾਰੀ ਸਨ 1 ਉਨ੍ਹਾ ਨੇ ਰੋਗੀਆਂ ਦੀ ਪੀੜਾ ਤੇ ਰੋਗ ਦੂਰ ਕਰਨ ਲਈ ਸਫਾਖਾਨਾ ਤੇ ਦਵਾਖਾਨੇ ਖੋਲਿਆ ਸੀ ,ਜਿਥੇ ਓਹ ਕਥਾ ਕੀਰਤਨ, ਗੁਰਬਾਣੀ ਤੇ ਸਿਮਰਨ ਤੋਂ ਬਾਦ ਰੋਗੀਆਂ ਦਾ ਇਲਾਜ ਤੇ ਸੇਵਾ ਕਰਦੇ 1 ਆਪਜੀ ਦੀ ਸੇਵਾ ਨਾਲ ਰੋਗੀਆਂ ਨੂੰ ਜੀਓ ਜੀਓ ਨਵਾ ਜੀਵਨ ਮਿਲਣਾ ਸ਼ੁਰੂ ਹੋਇਆ ,ਆਪਦਾ ਜਸ ਫੈਲਦਾ ਗਿਆ।
ਬਚਪਨ ਤੋ ਹੀ ਗੁਰੂ ਹਰ ਕ੍ਰਿਸ਼ਨ ਸਾਹਿਬ ਦੀ ਸਿਖਿਆ – ਦੀਖਿਆ ਵਲ ਇਤਨਾ ਧਿਆਨ ਦਿਤਾ ਗਿਆ ਕਿ ਚਾਰ ਸਾਲ ਦੀ ਉਮਰ ਵਿਚ ਇਨ੍ਹਾ ਨੂੰ ਸਾਰੀਆਂ ਬਾਣੀਆਂ ਤੇ ਗੁਰੂ ਗ੍ਰੰਥ ਸਾਹਿਬ ਦੇ ਅਨੇਕ ਸ਼ਬਦ ਜਬਾਨੀ ਯਾਦ ਹੋ ਗਏ 1 ਜਦੋਂ ਗੁਰੂ ਹਰ ਰਾਇ ਉਪਦੇਸ਼ ਦੇ ਰਹੇ ਹੁੰਦੇ ਤਾ ਆਪ ਜੀ ਉਨ੍ਹਾ ਦੇ ਵਿਚਾਰ ਬੜੇ ਧਿਆਨ ਨਾਲ ਸੁਣਦੇ ਤੇ ਯਾਦ ਰਖਦੇ 1 ਕਈ ਘੰਟੇ ਸਿਮਰਨ ਕਰਦੇ ,ਖਾਨ ਪੀਣ ਦੀ ਵੀ ਸੁਧ ਨਾ ਰਹਿੰਦੀ 1 ਸੁਈ ਚੋਬਣ ਦੀ ਸਾਖੀ ਦਸਦੀ ਹੈ ਕੀ ਓਹ ਕਿਸ ਸ਼ਿਦਤ ਨਾਲ ਰਬ ਦਾ ਸਿਮਰਨ ਕਰਦੇ ਤੇ ਆਪਣੇ ਆਪ ਨੂੰ ਰਬ ਨਾਲ ਜੋੜ ਲੈਂਦੇ ਕਿ ਉਨ੍ਹਾ ਨੂੰ ਸੁਈ ਚੁਬਣ ਦੀ ਦਰਦ ਵੀ ਨਾ ਹੁੰਦੀ 1 ਇਕ ਵਾਰੀ ਇਕ ਸਿਖ ਨੇ ਪੁਛਿਆ ਕੀ ਤੁਸੀਂ ਦੋਨੋ ਪੁਤਰਾਂ ਵਿਚੋਂ ਕਿਸ ਨੂੰ ਜਿਆਦਾ ਪਸੰਦ ਕਰਦੇ ਹੋ 1 ਸਿਖ ਦਾ ਮਤਲਬ ਗੁਰਗਦੀ ਦਾ ਸੀ ਤਾਂ ਗੁਰੂ ਹਰ ਰਾਇ ਸਾਹਿਬ ਨੇ ਉਸ ਨੂੰ ਇਕ ਸੂਈ ਦਿਤੀ ਤੇ ਕਿਹਾ ਜਦ ਦੋਨੋ ਪੁਤਰ ਪਾਠ ਕਰਦੇ ਹੋਣ ਇਹ ਸੂਈ ਪੈਰ ਦੇ ਤਲੇ ਵਿਚ ਖਬੋ ਦੇਣਾ ਜਿਸ ਨੂੰ ਪਾਠ ਕਰਦਿਆਂ ਇਸ ਦੀ ਦਰਦ ਨਾ ਹੋਵੇ ,ਧਿਆਨ ਪੂਰੀ ਤਰਹ ਸਿਮਰਨ ਵਿਚ ਹੋਵੇ ਉਹੀ ਗੁਰਗਦੀ ਲਾਇਕ ਹੈ 1 ਸਿਖ ਨੇ ਉਵੇਂ ਕੀਤਾ।
ਹਰ ਕ੍ਰਿਸ਼ਨ ਸਾਹਿਬ ਦਿਨ ਚੜੇ ਉਨ੍ਹਾ ਨਾਲ ਦਵਾਖਾਨੇ ਵਿਚ ਜਾਕੇ ਰੋਗੀਆਂ ਦੀ ਸੇਵਾ ਤੇ ਪਿਤਾ ਦਾ ਹਥ ਵਟਾਂਦੇ 1 ਇਨਾ ਦੀ ਕੋਮਲ ਛੋਹ, ਮਿਠੇ ਬੋਲ, ਆਤਮਿਕ ਤੇ ਅਧਿਆਤਮਿਕ ਸ਼ਕਤੀ ਤੇ ਨੂਰਾਨੀ ਚੇਹਰਾ ਨਾਲ ਰੋਗੀਆਂ ਦੀ ਅਧੀ ਬਿਮਾਰੀ ਤਾਂ ਆਪਣੇ ਆਪ ਠੀਕ ਹੋ ਜਾਂਦੀ 1 ਗੁਰੂ ਗੋਬਿੰਦ ਸਿੰਘ ਜੀ ਆਪਣੀ ਅਰਦਾਸ ਦੀ ਪਹਿਲੀ ਪਉੜੀ ਵਿਚ ਫੁਰਮਾਇਆ ਹੈ 1 ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ 1 ਵਾਕਿਆ ਹੀ ਜਿਨ੍ਹਾ ਉਤੇ ਗੁਰੂ ਹਰਕ੍ਰਿਸ਼ਨ ਜੀ ਦੀ ਅਮ੍ਰਿਤਮਈ ਦ੍ਰਿਸ਼ਟੀ ਪੈ ਜਾਂਦੀ ਓਨ੍ਹਾ ਦੇ ਸਭ ਦੁਖ ਦੂਰ ਹੋ ਜਾਂਦੇ , ਰੋਗ ਕਟੇ ਜਾਂਦੇ ਸੁਕੇ ਹਰੇ ਭਰੇ ਹੋ ਜਾਂਦੇ 1 ਆਧੀਆਂ ਬਿਆਧਿਆਂ ਤੇ ਉਪਾਧੀਆਂ ਮਿਟਾ ਦਿੰਦੇ 1 ਗੁਰੂ ਹਰਿ ਰਾਇ ਸਾਹਿਬ ਨੇ ਆਪ ਵੀ ਹਰਿਕ੍ਰਿਸ਼ਨ ਦੀ ਦ੍ਰਿਸ਼ਟੀ ਦੇ ਸੁਖਾਵੇਂ ਸਰੂਪ ਨੂੰ ਵਿਦਮਾਨ ਕੀਤਾ ਸੀ 1