ਹੁਣ ਅੰਮ੍ਰਿਤਪਾਲ ਬਾਰੇ ਆਈ ਇਹ ਵੱਡੀ ਖਬਰ

ਹੁਣ ਅੰਮ੍ਰਿਤਪਾਲ ਬਾਰੇ ਆਈ ਇਹ ਵੱਡੀ ਖਬਰ

ਸੱਚੀਂ ਕਿੰਨਾ ਮਾੜਾ ਹੈ ਸਾਡਾ ਵੀਰ ਅਮ੍ਰਿਤਪਾਲ ਸਿੰਘ ਇੱਕ ਵਾਰ ਨੌਜਵਾਨਾਂ ਦੇ ਮੋਢਿਆਂ ਤੇ ਹੱਥ ਰੱਖ ਕੇ ਅੰਮ੍ਰਿਤ ਪਾਨ ਕਰਨ ਨੂੰ ਕਹਿੰਦਾ ਹੈ ਤੇ ਉਹ ਅੰਮ੍ਰਿਤ ਛਕਣ ਲਈ ਤਿਆਰ ਹੋ ਜਾਂਦੇ ਨੇ,ਸ਼ਇਦ ਹਕੂਮਤਾਂ ਏਸੇ ਖਤਰੇ ਤੋਂ ਕੰਬ ਰਹੀਆਂ ਨੇ ਕਿ ਅਸੀਂ ਤਾਂ ਇਹਨਾਂ ਨੂੰ ਨ ਸ਼ਿ ਆਂ ਤੇ ਲਾ ਕੇ ਖਤਮ ਕਰਨ ਵੱਲ ਵੱਧ ਰਹੇ ਸੀ ਤੇ ਇਹ ਬਚਾਉਣ ਲਈ ਕੋਈ ਕਿਵੇਂ ਆ ਗਿਆ

ਜ਼ਿੰਦਗੀ ਜਿਉਣ ਲਈ ਦੁਨਿਆਵੀ ਪੜ੍ਹਾਈ ਕਿਸੇ ਕੰਮ ਦੀ ਨਹੀਂ ਹੁੰਦੀ, ਸਾਰੀ ਦੁਨੀਆਂ ਵਿੱਚ ਹੀ ਪੜ੍ਹਾਈ ਸਿਰਫ ਤੁਹਾਨੂੰ ਕੰਟਰੋਲ ਕਰਨ ਤੇ ਨੌਕਰ ਬਣਾਉਣ ਲਈ ਕਰਵਾਈ ਜਾਂਦੀ ਏਆ ਤੇ ਜਿਆਦਾਤਰ ਪੜ੍ਹੇ ਲਿਖੇ ਲੋਕਾ ਨੂੰ ਸਿਰਫ ਏਸ ਗੱਲ ਦਾ ਘੁਮੰਡ ਹੁੰਦਾ ਕਿ ਸਾਨੂੰ ਜਿਆਦਾ ਅਕਲ ਏਆ ਜਦੋਂ ਕਿ ਸਕੂਲਾਂ ਕਾਲਜਾਂ ਵਿੱਚ ਕਰਵਾਈ ਜਾਂਦੀ ਪੜ੍ਹਾਈ ਲਿਖਾਈ ਦਾ ਤੁਹਾਡੀ ਅਕਲ ਨਾਲ ਕੋਈ ਸੰਬੰਧ ਨੀ ਹੁੰਦਾ।

ਘੱਟ ਪੜ੍ਹੇ ਲਿਖੇ ਹੋਣਾ ਕਦੇ ਵੀ ਗੁਨਾਹ ਨੀ ਹੁੰਦਾ, ਕਿਉਂਕਿ ਸਾਨੂੰ ਨਹੀਂ ਪਤਾ ਹੁੰਦਾ ਕਿ ਕੋਈ ਕਿਉਂ ਨਹੀਂ ਪੜ੍ਹ ਸਕਿਆ, ਕਿਸੇ ਦਾ ਬਿਮਾਰ ਹੋਣਾ, ਵਿੱਤੀ ਹਾਲਤ ਚੰਗੀ ਨਾਂ ਹੋਣਾ ਆਦਿ ਬਹੁਤ ਸਾਰੇ ਕਾਰਨ ਨੇ ਜੋ ਤੁਹਾਡੀ ਪੜ੍ਹਾਈ ਹੋਣ ਚ ਰੁਕਾਵਟ ਬਣ ਸਕਦੇ ਨੇ।

ਸਿਰਫ ਕਿਤਾਬਾਂ ਪੜ੍ਹ ਕੇ ਕਦੇ ਵੀ ਅਕਲਮੰਦ ਨੀ ਬਣਿਆ ਜਾ ਸਕਦਾ, ਜੋ ਗੱਲ ਕਿਤਾਬ ਪੜ੍ਹ ਕੇ ਸਮਝਣ ਦੀ ਹੁੰਦੀ ਏਆ ਉਹ important ਹੁੰਦੀ ਏਆ, ਕਿਤਾਬ ਪੜ੍ਹ ਕੇ ਸਮਝਣ ਦਾ ਨਜ਼ਰੀਆ ਮਾਈਨੇ ਰਖਦਾ, ਇਸੇ ਕਰਕੇ ਤੁਸੀਂ ਦੁਨੀਆ ਵਿੱਚ ਕਈ ਜਿਆਦਾ ਪੜ੍ਹੇ ਵੀ ਬੇਅਕਲ ਵੇਖੋਗੇ ਤੇ ਕਈ ਘੱਟ ਪੜ੍ਹੇ ਵੀ ਅਕਲਮੰਦ ਹੋਣਗੇ।

ਹੁਣ ਜੋ ਰੋਜ਼ social media ਤੇ ਅਮ੍ਰਿਤਪਾਲ ਸਿੰਘ ਨੂੰ ਲੈ ਕੇ ਵਿਦਵਾਨਾਂ ਨੇ ਰੌਲਾ ਪਾਇਆ ਹੁੰਦਾ ਉਹਦੇ ਵੀ ਕਾਰਨ ਇਹ ਹੀ ਨੇ
ਅਮ੍ਰਿਤਪਾਲ ਦਾ ਬਾਰ੍ਹਵੀਂ ਪੜ੍ਹਿਆ ਹੋਣਾ ਤੇ ਇੱਕ ਉਮਰ ਚ ਛੋਟਾ ਹੋਣਾ ਵੱਡੇ ਬਣੇ ਵਿਦਵਾਨਾਂ ਦੀ ਹਾਊਮੈਂ ਨੂੰ ਮਿੱਟੀ ਚ ਰੋਲ ਦਿੰਦਾ ਤੇ ਜਦੋਂ ਉਹ ਇਹ ਕਹਿ ਦਿੰਦਾ ਮੈਂ ਕਿਤਾਬਾਂ ਨੀ ਪੜ੍ਹਦਾ ਫੇਰ ਤਾਂ ਕਿਤਾਬਾਂ ਦੀਆਂ ਲਾਇਬਰੇਰੀਆਂ ਘਰੇ ਬਣਾਈ ਬੈਠੇ ਵਿਦਵਾਨਾਂ ਦਾ ਹੋਰ ਵੀ ਬੁਰਾ ਹਾਲ ਹੋ ਜਾਂਦਾ ਤੇ ਉਹਨਾਂ ਨੂੰ ਲਗਦਾ ਉਹਨਾਂ ਦੀਆਂ ਹੁਣ ਤੱਕ ਪੜ੍ਹੀਆਂ ਕਿਤਾਬਾਂ ਸਿਰਫ ਕੂੜੇ ਦਾ ਢੇਰ ਨੇ ਤੇ ਉਹ ਆਪਣੇ ਆਪ ਨੂੰ ਕੂੜੇ ਦਾ ਭਾਰ ਢੋਣ ਵਾਲੇ ਗਧੇ ਮਹਿਸੂਸ ਕਰਦੇ ਨੇ

ਬੜੇ ਕਹਿੰਦੇ ਨੇ ਉਮਰ ਘੱਟ ਏਆ ? ਕੁਝ ਲੋਕ ਛੋਟੀ ਉਮਰ ਵਿੱਚ ਹੀ ਵੱਡਿਆਂ ਤੋਂ ਜਿਆਦਾ ਕੁਝ ਸਿੱਖ ਲੈਂਦੇ ਨੇ ਤੇ ਜੇ ਸਿਰਫ ਬੁੱਢੇ ਹੋਣਾ ਹੀ ਸਿਆਣਪ ਦੀ ਨਿਸ਼ਾਨੀ ਹੁੰਦਾ ਤਾਂ ਜਵਾਨੀ ਚ ਕਦੇ ਵੀ ਕੋਈ ਕਾਮਯਾਬ ਨਾਂ ਹੁੰਦਾ ਤੇ ਹਰੇਕ ਖੇਤਰ ਚ ਤਰੱਕੀ ਬੁੱਢਿਆਂ ਨੇ ਈ ਕੀਤੀ ਹੋਣੀ ਸੀ

admin

Leave a Reply

Your email address will not be published. Required fields are marked *